ਸਰਕਾਰ ਨਾਲ ਜਾਣ ਪਛਾਣ
ਪੋਰਟਲ ਦੇ ਬਾਰੇ
↵
ਭਾਰਤ ਵਿਚ ਈ-ਗਵਰਨੈਂਸ ਨੇ ਸਰਕਾਰੀ ਵਿਭਾਗਾਂ ਦੇ ਹੌਲੀ-ਹੌਲੀ ਕੰਪਿਊਟਰੀਕਰਨ ਤੋਂ ਵਿਕਸਿਤ ਹੋ ਕੇ ਅਜਿਹੀਆਂ ਪਹਿਲ ਕਦਮੀਆਂ ਦਾ ਰੂਪ ਲੈ ਲਿਆ ਹੈ ਜਿਸ ਵਿਚ ਪ੍ਰਸ਼ਾਸਨ ਦੇ ਨਾਗਰਿਕ ਕੇਂਦਰਤਾ, ਸੇਵਾ ਨੀਤੀ ਅਤੇ ਪਾਰਦਰਸ਼ਤਾ ਵਰਗੇ ਚੰਗੇ ਗੁਣ ਸਮੋਏ ਹੋਏ ਹਨ। ਮੁੱਖ ਅਤੇ ਸਹਾਇਕ ਬੁਨਿਆਦੀ ਢਾਂਚੇ ਦੇ ਸਾਂਝੇ ਪ੍ਰਯੋਗ ਵਾਲੀ ਪਹੁੰਚ ਵਿਚ ਲਾਗਤਾਂ ਦੀ ਵੱਡੇ ਪੱਧਰ ਤੇ ਬੱਚਤ ਕਰਨ ਦੀ ਸਮਰੱਥਾ, ਮਾਪਦੰਡਾਂ ਰਾਹੀਂ ਪਰਸਪਰਤਾ ਦੀ ਯੋਗਤਾ ਅਤੇ ਨਾਗਰਿਕਾਂ ਦੇ ਸਨਮੁਖ ਸਰਕਾਰ ਦੀ ਸਹਿਜ ਅਤੇ ਸਾਫ ਸੁਥਰੀ ਛਵੀ ਪੇਸ਼ ਕਰਨ ਦੀ ਸਮਰੱਥਾ ਹੈ।
ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਈ-ਗਵਰਨੈਂਸ ਲਾਗੂ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਜਨਤਕ ਸੇਵਾਵਾਂ ਦੀ ਪ੍ਰਦਾਨਗੀ ਨੂੰ ਬਿਹਰਤ ਬਨਾਉਣ ਅਤੇ ਉਨ੍ਹਾਂ ਦਾ ਲਾਭ ਉਠਾਉਣ ਦੀ ਪ੍ਰਕ੍ਰਿਆ ਨੂੰ ਸਰਲ ਬਨਾਉਣ ਲਈ ਵਿਭਿੰਨ ਪੱਧਰਾਂ ਤੇ ਯਤਨ ਕੀਤੇ ਗਏ ਹਨ। ਇਹ ਪੋਰਟਲ ਸਰਕਾਰੀ ਸੇਵਾਵਾਂ (ਸੂਚਨਾਤਮਕ ਅਤੇ ਕਾਰਜ ਵਿਹਾਰ ਦੋਨਾਂ ਸਬੰਧੀ) ਨੂੰ ਆਸਾਨੀ ਨਾਲ, ਕਿਸੇ ਵੀ ਥਾਂ ਤੇ ਅਤੇ ਕਿਸੇ ਵੀ ਸਮੇਂ ਹਾਸਲ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਸੂਚਨਾ ਤਕਨਾਲੌਜੀ ਵਿਭਾਗ, ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਰਾਜ ਦੇ ਹੋਰ ਸਰਕਾਰੀ ਵਿਭਾਗਾਂ ਦੇ ਮਾਰਗ ਦਰਸ਼ਨ ਅਧੀਨ ਇਹ ਪੋਰਟਲ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਉਠਾਉਣ ਲਈ ਵਰਤੋਂਕਾਰ ਵਾਸਤੇ ਘੱਟ ਤੋਂ ਘੱਟ ਯਤਨਾਂ ਵਾਲੀ ਇਕ ਸਿੰਗਲ ਵਿੰਡੋ ਸੁਵਿਧਾ ਪ੍ਰਦਾਨ ਕਰੇਗਾ।
ਇਹ ਪੋਰਟਲ ਵਰਤੋਂਕਾਰ ਨੂੰ ਡਿਜੀਟਲ ਪੰਜਾਬ ਦੀ ਇਕ ਨਿਵੇਕਲੀ ਦੁਨੀਆ ਵਿਚ ਲਿਜਾਉਣ ਵਿਚ ਸਹਾਈ ਹੋਵੇਗਾ। ਇਸ ਪੋਰਟਲ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸੂਚਨਾ ਅਤੇ ਸੇਵਾਵਾਂ ਦਾ ਅਵਲੋਕਨ ਹੇਠ ਅਨੁਸਾਰ ਹੈ:
1. ਸਰਕਾਰ ਵਿਚ ਵਾਪਰ ਰਹੀ ਨਵੀਨਤਮ ਜਾਣਕਾਰੀ ਨਾਲ ਸਬੰਧਤ ਘੋਸ਼ਣਾਵਾਂ।
2. ਸਰਕਾਰ ਵਿਚ ਉੱਚ ਅਧਿਕਾਰੀਆਂ ਦਾ ਸੰਪੂਰਨ ਵੇਰਵਾ।
3. ਵਰਤੋਂਕਾਰ ਸਰਕਾਰ ਦੁਆਰਾ ਜਾਰੀ ਨਵੇਂ ਐਕਟ ਅਤੇ ਨੀਤੀਆਂ ਦੀ ਝਲਕ ਦੇਖ ਸਕਦਾ ਹੈ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਜਾਣ ਵਾਲੇ ਹਰ ਪ੍ਰਕਾਰ ਦੇ ਸਰਟੀਫਿਕੇਟ ਲਈ ਦਰਖਾਸਤ ਦੇ ਸਕਦਾ ਹੈ।
4. ਇਕ ਵਿਲੱਖਣ ਆਈ.ਡੀ. (ਪਹਿਚਾਣ) ਦੀ ਮਦਦ ਨਾਲ ਵਰਤੋਂਕਾਰ ਸਿੱਧੇ ਤੌਰ ਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਆਨਲਾਈਨ ਭੇਜੇ ਗਏ ਬੇਨਤੀ ਪੱਤਰ ਦੀ ਸਥਿਤੀ ਦੇਖ ਸਕਦਾ ਹੈ।
5. ਵਰਤੋਂਕਾਰ ਸਿੱਧੇ ਤੌਰ ਤੇ ਕਿਸੇ ਵੀ ਵਿਭਾਗ ਵਿਚ ਅਧਿਕ੍ਰਿਤ ਵਿਅਕਤੀ ਕੋਲ ਸ਼ਿਕਾਇਤ ਦਰਜ ਕਰ ਸਕਦਾ ਹੈ।
6. ਕੇਂਦਰੀ ਸਰਕਾਰ ਦੀਆਂ ਹੋਰ ਸੇਵਾਵਾਂ ਦਾ ਲਾਭ ਉਠਾਉਣ ਲਈ ਰਾਸ਼ਟਰ ਪੱਧਰੀ ਵੈਬਸਾਈਟਾਂ ਦੇ ਪ੍ਰਤੱਖ ਲਿੰਕ ਉਪਲੱਬਧ ਕਰਵਾਏ ਜਾਣਗੇ।
7. ਇਸ ਨਾਲ ਵਰਤੋਂਕਾਰ ਨੂੰ ਨਾਗਰਿਕ ਦੀ ਮਦਦ ਅਤੇ ਭਾਗੇਦਾਰੀ ਵਿਚ ਵਾਧਾ ਕਰਨ ਲਈ ਚਲਾਏ ਜਾ ਰਹੇ ਵਿਭਿੰਨ ਪ੍ਰਾਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ।

ਇਸ ਰਾਜ ਪੋਰਟਲ ਰਾਹੀਂ ਪੰਜਾਬ ਰਾਜ ਬਾਰੇ ਵਿਸਤ੍ਰਿਤ, ਢੁੱਕਵੀਂ ਅਤੇ ਭਰੋਸੇਯੋਗ ਅਤੇ ਇਕੋ ਸ੍ਰੋਤ ਤੋਂ ਸੂਚਨਾ ਦੇਣ ਦਾ ਯਤਨ ਕੀਤਾ ਗਿਆ ਹੈ। ਸਾਡਾ ਟੀਚਾ ਹੈ ਕਿ ਇਸ ਪੋਰਟਲ ਤੇ ਸਮੱਗਰੀ, ਡਿਜ਼ਾਈਨ ਅਤੇ ਤਕਨੀਕ ਨੂੰ ਨਿਰੰਤਰ ਅਤੇ ਨਿਯਮਿਤ ਰੂਪ ਵਿਚ ਵਿਸਤਾਰ ਅਤੇ ਸਮਰਿੱਧ ਬਣਾਉਂਦੇ ਰਹੀਏ।