ਸਹਾਇਤਾ ਸਹਾਇਤਾ

ਕੀ ਤੁਹਾਨੂੰ ਇਸ ਪੋਰਟਲ ਦੀ ਸਮੱਗਰੀ / ਪੇਜਾਂ ਨੂੰ ਪ੍ਰਯੋਗ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ? ਇਹ ਭਾਗ ਇਸ ਪੋਰਟਲ ਦੇ ਪ੍ਰਯੋਗ ਨੂੰ ਇਕ ਸੁਖਾਵਾਂ ਅਨੁਭਵ ਬਣਾਉਣ ਵਿਚ ਤੁਹਾਡੀ ਮਦਦ ਕਰੇਗਾ|

ਵੱਖ-ਵੱਖ ਫ਼ਾਈਲ ਫ਼ਾਰਮੈਟਾਂ ਵਿਚ ਸੂਚਨਾ ਦੇਖਣਾ

ਇਸ ਪੋਰਟਲ ਵਿਚ ਉਪਲਬੱਧ ਕਰਵਾਈ ਗਈ ਜਾਣ੍ਕਾਰੀ ਵੱਖ-ਵੱਖ ਫ਼ਾਰਮੈਟਾਂ ਵਿਚ ਹੈ ਜਿਵੇਂ ਕਿ .pdf, .doc ਅਤੇ .html ਫ਼ਾਰਮੈਟ ਵੀ ਸ਼ਾਮਲ ਹੈ| ਸੂਚਨਾ ਨੂੰ ਸਹੀ ਰੂਪ ਵਿਚ ਦੇਖਣ ਲਈ ਤੁਹਾਡੇ ਬ੍ਰਾਊਜ਼ਰ ਵਿਚ ਲੋੜੀਂਦੇ ਪਲੱਗ-ਇਨ ਜਾਂ ਸਾਫ਼ਟਵੇਅਰ ਹੋਣੇ ਚਾਹੀਦੇ ਹਨ| ਉਦਾਹਰਣ ਵਜੋਂ .pdf ਫ਼ਾਰਮੈਟ ਫ਼ਾਈਲਾ ਦੇਖਣ ਲਈ ਅਡੋਬ ਐਕਰੋਬੈਟ ਰੀਡਰ ਦੀ ਲੋੜ ਹੈ| ਜੇਕਰ ਤੁਹਾਡੇ ਸਿਸਟਮ ਵਿਚ ਇਹ ਸਾਫ਼ਟਵੇਅਰ ਨਹੀਂ ਹੈ ਤਾਂ ਤੁਸੀਂ ਇੰਟਰਨੈਟ ਤੋਂ ਇਸ ਨੂੰ ਮੁਫ਼ਤ ਡਾਊਨਲੋਡ ਕਰ ਸਕਦੇ ਹੋ| ਹੇਠ ਦਿੱਤੀ ਸਾਰਣੀ ਵਿਚ ਵੱਖ-ਵੱਖ ਫ਼ਾਈਲ ਫ਼ਾਰਮੈਟਾਂ ਦੀਆਂ ਫ਼ਾਈਲਾਂ ਵਿਚ ਦਿੱਤੀ ਸੂਚਨਾ ਨੂੰ ਦੇਖਣ ਲਈ ਲੋੜੀਂਦੇ ਪਲੱਗ-ਇਨਸ ਦੀ ਸੂਚੀ ਦਿੱਤੀ ਜਾ ਰਹੀ ਹੈ :

ਪੋਰਟੇਬਲ ਡਾਕਯੂਮੇਂਟ ਫ਼ਾਰਮੈਟ (pdf) ਫ਼ਾਈਲਾਂ ਐਕਰੋਬੈਟ ਰੀਡਰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਵਰਡ ਫ਼ਾਈਲਾਂ ਵਰਡ ਵਿਯੂਅਰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਐਕਸੇਲ ਫ਼ਾਈਲਾਂ ਐਕਸੇਲ ਵਿਯੂਅਰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਪਾਵਰ ਪੁਆਇੰਟ ਪ੍ਰੇਜ਼ੇਨਟੇਸ਼ਨਾਂ ਪਾਵਰ ਪੁਆਇੰਟ ਵਿਯੂਅਰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਫ਼ਲੈਸ਼ ਸਮੱਗਰੀ ਫ਼ਲੈਸ਼ ਪਲੇਅਰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

 

ਦਿੱਖ ਵਿਚ ਮਦਦ

ਸਕ੍ਰੀਨ ਦੀ ਦਿੱਖ ਨੂੰ ਕੰਟਰੋਲ ਕਰਨ ਲਈ ਇਸ ਪੋਰਟਲ ਦੁਆਰਾ ਉਪਲਬੱਧ ਕਰਵਾਏ ਗਏ ਅਸੈਸਿਬਿਲਟੀ ਵਿਕਲਪਾਂ ਦਾ ਪ੍ਰਯੋਗ ਕਰੋ| ਇਹ ਵਿਕਲਪ ਸਪਸ਼ੱਟ ਦਿੱਖ ਅਤੇ ਬਿਹਤਰ ਪੜ੍ਹਨਯੋਗਤਾ ਲਈ ਟੈਕਸਟ ਦੇ ਅਕਾਰ ਨੂੰ ਵਧਾਉਣ ਅਤੇ ਸਕ੍ਰੀਨ ਦੀ ਕੰਟ੍ਰਾਸਟ ਸਕੀਮ ਨੂੰ ਬਦਲਣ ਦੀ ਸੁਵਿਧਾ ਦਿੰਦੇ ਹਨ|

ਟੈਕਸਟ ਦਾ ਅਕਾਰ ਬਦਲਣਾ

ਟੈਕਸਟ ਦਾ ਅਕਾਰ ਬਦਲਣ ਤੋਂ ਭਾਵ ਹੈ ਮੂਲ ਅਕਾਰ ਤੋਂ ਟੈਕਸਟ ਨੂੰ ਛੋਟਾ ਜਾਂ ਵੱਡਾ ਕਰਨ ਲਈ ਇਸ ਦਾ ਅਕਾਰ ਬਦਲਣਾ| ਪੜਣਯੋਗਤਾ ਨੂੰ ਪ੍ਰਭਾਵਿਤ ਕਰਨ ਲਈ ਟੈਕਸਟ ਦਾ ਅਕਾਰ ਨਿਸ਼ਚਿਤ ਕਰਨ ਲਈ ਤੁਹਾਨੂੰ ਤਿੰਨ ਵਿਕਲਪ ਦਿੱਤੇ ਗਏ ਹਨ| ਇਹ ਹਨ :

  • ਲਾਰਜ : ਸੂਚਨਾ ਨੂੰ ਵੱਡੇ ਫ਼ੌਂਟ ਅਕਾਰ ਵਿਚ ਦਰਸਾਉਂਦਾ ਹੈ|
  • ਮੀਡਿਅਮ : ਸੂਚਨਾ ਨੂੰ ਮੂਲ ਫ਼ੌਂਟ ਅਕਾਰ ਵਿਚ ਦਰਸਾਉਂਦਾ ਹੈ; ਭਾਵ ਪੂਰਵ ਨਿਰਧਾਰਤ ਅਕਾਰ|
  • ਸਮਾਲ : ਸੂਚਨਾ ਨੂੰ ਛੋਟੇ ਫ਼ੌਂਟ ਅਕਾਰ ਵਿਚ ਦਰਸਾਉਂਦਾ ਹੈ|